• ਸਾਖੀ ਭਾਈ ਲਾਲੋ ਜੀ- ਤੇਈਏ ਤਾਪ ਦੀ ਕਥਾ
    Jan 10 2023
    ਸ਼੍ਰੀ ਗੁਰੁ ਅਮਰਦਾਸ ਸਾਹਿਬ ਜੀ ਗੋਇੰਦਵਾਲ ਆਪਣੇ ਰੰਗ ਵਿੱਚ ਚੁਬਾਰੇ ਅੰਦਰ ਬੈਠੇ ਸਨ, ਇਤਨੇ ਵਿੱਚ ਇੱਕ ਮਾਈ ਨੇ ਚੀਕ ਮਾਰੀ ਤਾਂ ਗੁਰੂ ਜੀ ਨੇ ਸਿੱਖਾ ਨੂੰ ਕਿਹਾ ਕਿ ਜਾਓੁ ਖਬਰ ਲਓੁ ਕਿ ਇੱਹ ਸ਼ਬਦ ਕੈਸਾ ਹੋਇਆ ਹੈ। ਗੁਰੂ ਜੀ ਦਾ ਹੁੱਕਮ ਮੰਨ ਕੇ ਸਿੱਖ ਬਾਹਰ ਗਿਆ ਤਾਂ ਜਾ ਕੇ ਉਸਨੇ ਇਹ ਦੇਖਾ ਕਿ ਇੱਕ ਬੁੱਢੀ ਮਾਈ ਰੋਂਦੀ ਹੈ, ਤਾਂ ਉਸ ਸਿੱਖ ਨੇ ਮਾਈ ਤੋ ਪੁੱਛਿਆ, '' ਕੀ ਹੋਇਆ ਹੈ, ? ਪਾਸੋਂ ਲੋਕਾ ਨੂੰ ਕਿਹਾ, '' ਇਸ ਦਾ ਪੁੱਤਰ ਤੇਈਏ ਤਾਪ ਕਰਕੇ ਸ਼ਾਂਤ ਹੋ ਗਿਆ ਹੈ, ਇਤਨੀ ਗੱਲ ਸੁਣ ਕੇ ਸਿੱਖ ਮੁੱੜ ਆਇਆ। ਆਇ ਕਰ ਗੁਰੂ ਪਾਸ ਬੇਨਤੀ ਕੀਤੀ---- ਜੀ ਸੱਚੇ ਪਾਤਸ਼ਾਹ ਇੱਕ ਮਾਈ ਦਾ ਪੁੱਤਰ ਸ਼ਾਂਤ ਹੋ ਗਿਆ ਹੈ। ਤਾਂ ਗੁਰੁ ਜੀ ਦਾ ਹੁੱਕਮ ਹੋਇਆ , ਕਿਉੰ ਕਰ ਸ਼ਾਂਤ ਹੋਇਆ ਹੈ? ਸਿੱਖ ਨੇ ਕਿਹਾ , ''ਜੀ ਸੱਚੇ ਪਾਤਸ਼ਾਹ ਤੇਈਏ ਤਾਪ ਕਰਕੇ ਸ਼ਾਂਤ ਹੋ ਗਿਆ ਹੈ। ਤਦ ਗੁਰੂ ਜੀ ਦਾ ਬਚਨ ਹੋਇਆ, ਜਿੱਧਰ ਤੱਕ ਅਸੀ ਹਾਂ ਤਿ ਚਰ ਤੀਕ ਕੋਈ ਪ੍ਰਭੂ ਜੀ ਨਾਮ ਲੈ ਕੇ ਨਾ ਰੋਵੇ ਤੋ ਨਾ ਕੋਈ ਰੋਵੇਗੀ। ਪੁੱਤਰ ਮਾਤਾ ਪਿਤਾ ਤੋ ਅੱਗੇ ਨਾ ਮਰੇਗਾ। ਫਿਰ ਸ਼੍ਰੀ ਗੁਰੂ ਜੀ ਨੇ ਤੇਇਏ ਨੂੰ ਪਿੰਜਰੇ ਵਿੱਚ ਬਾਲਕ ਰੂਪ ਕਰਕੇ ਪਾਇਆ ਹੱਥਾ ਪੈਰਾਂ ਵਿੱਚ ਹੱਥਕੜਿਆ ਬੇੜਿਆ ਪਾ ਕੇ ਕੈਦ ਕੀਤਾ ਤਾਂ ਕਈ ਕੂ ਦਿਨ ਬੀਤੇ ਭਾਈ ਲਾਲੋ ਗੁਰੁ ਜੀ ਦੇ ਦਰਸ਼ਨਾ ਨੂੰ ਗੋਇੰਦਵਾਲ ਆਏ ਗੁਰੂ ਜੀ ਨੇ ਮੱਥਾ ਟੇਕਿਆ ਤੇ ਬੈਠ ਗਏ ਤਾਂ ਭਾਈ ਲਾਲੋ ਜੀ ਦੀ ਨਜਰ ਉਸ ਪਿੰਜਰੇ ਵੱਲ ਪਈ ਜਿਸ ਵਿਚ ਬਾਲਕ ਤੜਫਦਾ ਸੀ, ਐਸਾ ਦੁਖੀ ਦੇਖ ਕਰ ਸ਼੍ਰੀ ਗੁਰੂ ਜੀ ਅੱਗੇ ਅਰਜ ਕੀਤੀ, ਸੱਚੇ ਪਾਤਸ਼ਾਹ। ਆਪ ਦਯਾ ਦੇ ਸਮੁੰਦਰ ਬੜੇ ਹੀ ਕ੍ਰਿਪਾਲੂ ਹੋ ਪਰ ਆਪ ਦੇ ਹਜੂਰ ਇਹ ਬਾਲਕ ਭੁੱਖ ਪਿਆਸ ਕਰਕੇ ਧੁੱਪ ਵਿੱਚ ਤੜਫ ਰਿਹਾ ਹੈ। ਜੇਕਰ ਆਗਿਆ ਹੋਵੇ ਤਾ ਇਸ ਨੂੰ ਪ੍ਰਸ਼ਾਦਿ ਦੇਈਏ। ਬਚਨ ਹੋਇਆ ਭਾਈ ਲਾਲੋ ਇਹ ਬੁਰੀ ਬਲਾ ਹੈ। ਇਸ ਦਾ ਪ੍ਰਸ਼ਾਦਿ ਹੈ ਨਹੀ। ਭਾਈ ਲਾਲੋ ਨੇ ਕਿਹਾ, '' ਮੈਨੂੰ ਹੁੱਕਮ ਦਿਓੁ ਤਾਂ ਮੈਂ, ਇਸ ਨੂੰ ਪ੍ਰਸ਼ਾਦਿ ਛਕਾਊੰਦਾ ਹਾ। ਸ਼੍ਰੀ ਗੁਰੂ ਅਮਰਦਾਸ ਜੀ ਨੇ ਹੁੱਕਮ ਦਿੱਤਾ, ਤੂੰ ਜਾਨ ਭਾਈ ਛੱਕਾ ਦੇਇ।   ਜਦੋਂ ਭਾਈ ਲਾਲੋ ਜੀ ਆਪਣੇ ਨਗਰ ਨੂੰ ਜਾਣ ਲਗੇ ਤਾਂ ਅਰਜ ਕੀਤੀ, ਜੀ ਇਸ ਬਾਲਕ ਨੂੰ ਛੱਡ ਦੇਵੋ, ਤਾਂ ਭਾਈ ਲਾਲੋ ਦਾ ਕਿਹਾ ਮੰਨ ਕੇ (ਕਰ) ਤੇਇਏ ਨੂੰ ਗੁਰੁ ਅਮਰਦਾਸ ਜੀ ਨੇ ਛੱਡ ਦਿੱਤਾ ਤੇ ਬਚਨ ਕੀਤਾ ਕਿ ਭਾਈ ਇਹ ਬੁਰੀ ਬਲਾ ਹੈ। ਛੱਡਣਾ ਤਾਂ ਨਹੀਂ ਸੀ। ਭਾਈ ਲਾਲੋ ਹੱਥ ਜੋੜ ਕੇ ਕਿਹਾ ਜੀ, '' ਇਹ ਤਾਂ ਬਾਲਕ ਹੈ, । ਤਦ ਬਚਨ ਹੋਇਆ ਭਾਈ ਬਾਲਕ ਕਰਕੇ ਨਾ ਜਾਣੀ ਇਹ ਤੇਇਆ ਤਾਪ ਹੈ। ਤਾਂ ਭਾਈ ਲਾਲੋ ਗੁਰੂ ਜੀ ਨੂੰ ਮੱਥਾ ਟੇਕ ਗੁਰਾਂ ਤੋਂ ਖੁਸ਼ੀ ਲੈ ਕੇ ਆਪਣੇ ਨਗਰ ਨੂੰ ਤੁਰਿਆ, ਨਾਲ ਤੇਇਏ ਨੂੰ ਲੈ ਲਿਆ ਜਾ ਰਸਤੇ ਵਿੱਚ ਇੱਕ ਪਿੰਡ ਕੋਲ ਆਏ ਊੱਥੇ ਇੱਕ ਤਾਲਾਬ ਪਰ ਧੋਬੀ ਕਪੜੇ ਧੋਂਦਾ ਸੀ ਤਾਂ ਤੇਈਏ ਨੇ ਲਾਲੋ ਜੀ ਨੂੰ ਕਿਹਾ, ਮੈਨੂੰ ੂਬੜੀ ਭੁੱਖ ਲੱਗੀ ਹੈ, ਮੈਥੋ ਤੁਰਿਆ ਨਹੀਂ ਜਾਂਦਾ ਤੁਸੀ ਆਗਿਆ ਦਿਓੁ ਤਾਂ ਕੁੱਛ ਖਾ ਆਉਂਦਾ , । ਭਾਈ ਲਾਲੋ ਜੀ ਨੇ ਕਿਹਾ ਕਿ ਚੱਲ ਪਿੰਡ ਚਲਦੇ ਹਾਂ, ਉਥੋ ...
    Show More Show Less
    7 mins
  • ਜਪੁਜੀ ਸਾਹਿਬ
    Jan 6 2023
    .. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ॥ ਜਪੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ੧॥ ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥ ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ ੨॥ ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ॥ ਗਾਵੈ ਕੋ ਦਾਤਿ ਜਾਣੈ ਨੀਸਾਣੁ॥ ਗਾਵੈ ਕੋ ਗੁਣ ਵਡਿਆਈਆ ਚਾਰ॥ ਗਾਵੈ ਕੋ ਵਿਦਿਆ ਵਿਖਮੁ ਵੀਚਾਰੁ॥ ਗਾਵੈ ਕੋ ਸਾਜਿ ਕਰੇ ਤਨੁ ਖੇਹ॥ ਗਾਵੈ ਕੋ ਜੀਅ ਲੈ ਫਿਰਿ ਦੇਹ॥ ਗਾਵੈ ਕੋ ਜਾਪੈ ਦਿਸੈ ਦੂਰਿ॥ ਗਾਵੈ ਕੋ ਵੇਖੈ ਹਾਦਰਾ ਹਦੂਰਿ॥ ਕਥਨਾ ਕਥੀ ਨ ਆਵੈ ਤੋਟਿ॥ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ॥ ਦੇਦਾ ਦੇ ਲੈਦੇ ਥਕਿ ਪਾਹਿ॥ ਜੁਗਾ ਜੁਗੰਤਰਿ ਖਾਹੀ ਖਾਹਿ॥ ਹੁਕਮੀ ਹੁਕਮੁ ਚਲਾਏ ਰਾਹੁ॥ ਨਾਨਕ ਵਿਗਸੈ ਵੇਪਰਵਾਹੁ॥ ੩॥ ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ॥ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ॥ ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ॥ ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ॥ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ॥ ੪॥ ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ॥ ਜਿਨਿ ਸੇਵਿਆ ਤਿਨਿ ਪਾਇਆ ਮਾਨੁ॥ ਨਾਨਕ ਗਾਵੀਐ ਗੁਣੀ ਨਿਧਾਨੁ॥ ਗਾਵੀਐ ਸੁਣੀਐ ਮਨਿ ਰਖੀਐ ਭਾਉ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥ ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥ ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ॥ ਗੁਰਾ ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ ੫॥ ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ॥ ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ॥ ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ॥ ਗੁਰਾ ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ ੬॥ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ॥ ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ॥ ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ॥ ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ॥ ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ॥ ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ॥ ...
    Show More Show Less
    18 mins
  • ਰਹਿਰਾਸ ਸਾਹਿਬ
    Jan 2 2023
    M Rehraas Sahib ਸਲੋਕੁ ਮਃ ੧ ॥ सलोकु मः १ ॥ Saloku M: 1 || Shalok, First Mehl: ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥ दुखु दारू सुखु रोगु भइआ जा सुखु तामि न होई ॥ Dukhu daaroo sukhu rogu bhaiaa jaa sukhu taami na hoee || Suffering is the medicine, and pleasure the disease, because where there is pleasure, there is no desire for God. ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ॥੧॥ तूं करता करणा मै नाही जा हउ करी न होई ॥१॥ Toonn karataa kara(nn)aa mai naahee jaa hau karee na hoee ||1|| You are the Creator Lord; I can do nothing. Even if I try, nothing happens. ||1|| ਬਲਿਹਾਰੀ ਕੁਦਰਤਿ ਵਸਿਆ ॥ बलिहारी कुदरति वसिआ ॥ Balihaaree kudarati vasiaa || I am a sacrifice to Your almighty creative power which is pervading everywhere. ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥ तेरा अंतु न जाई लखिआ ॥१॥ रहाउ ॥ Teraa anttu na jaaee lakhiaa ||1|| rahaau || Your limits cannot be known. ||1|| Pause || ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ ॥ जाति महि जोति जोति महि जाता अकल कला भरपूरि रहिआ ॥ Jaati mahi joti joti mahi jaataa akal kalaa bharapoori rahiaa || Your Light is in Your creatures, and Your creatures are in Your Light; Your almighty power is pervading everywhere. ਤੂੰ ਸਚਾ ਸਾਹਿਬੁ ਸਿਫਤਿ ਸੁਆਲ੍ਹ੍ਹਿਉ ਜਿਨਿ ਕੀਤੀ ਸੋ ਪਾਰਿ ਪਇਆ ॥ तूं सचा साहिबु सिफति सुआल्हिउ जिनि कीती सो पारि पइआ ॥ Toonn sachaa saahibu siphati suaalhiu jini keetee so paari paiaa || You are the True Lord and Master; Your Praise is so beautiful. One who sings it, is carried across. ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ ॥੨॥ कहु नानक करते कीआ बाता जो किछु करणा सु करि रहिआ ॥२॥ Kahu naanak karate keeaa baataa jo kichhu kara(nn)aa su kari rahiaa ||2|| Nanak speaks the stories of the Creator Lord; whatever He is to do, He does. ||2|| ਸੋ ਦਰੁ ਰਾਗੁ ਆਸਾ ਮਹਲਾ ੧ सो दरु रागु आसा महला १ So daru raagu aasaa mahalaa 1 So Dar ~ That Door. Raag Aasaa, First Mehl: ੴ ਸਤਿਗੁਰ ਪ੍ਰਸਾਦਿ ॥ ੴ सतिगुर प्रसादि ॥ Ik-oamkkaari satigur prsaadi || One Universal Creator God. By The Grace Of The True Guru: ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥ सो दरु तेरा केहा सो घरु केहा जितु बहि सरब समाले ॥ So daru teraa kehaa so gharu kehaa jitu bahi sarab samaale || Where is That Door of Yours, and where is That Home, in which You sit and take care of all? ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥ वाजे तेरे नाद अनेक असंखा केते तेरे वावणहारे ॥ Vaaje tere naad anek asankkhaa kete tere vaava(nn)ahaare || The Sound-current of the Naad vibrates there for You, and countless musicians play all sorts of instruments there for You. ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥ केते तेरे राग परी सिउ कहीअहि केते तेरे गावणहारे ॥ Kete tere raag paree siu kaheeahi kete tere gaava(nn)ahaare || There are so many Ragas and musical harmonies to You; so many minstrels sing hymns of You. ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥ गावनि तुधनो पवणु पाणी बैसंतरु गावै राजा धरमु दुआरे ॥ Gaavani tudhano pava(nn)u paa(nn)ee baisanttaru gaavai raajaa dharamu duaare || Wind, water and fire sing of You. The Righteous Judge of Dharma sings at Your Door. ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ ॥ गावनि तुधनो चितु गुपतु लिखि जाणनि लिखि लिखि धरमु ...
    Show More Show Less
    15 mins