• ਅਯਾਤੁੱਲਾ ਅਲੀ ਖਾਮੇਨਈ ਦੀ ਮੌਤ ਤੋਂ ਬਾਅਦ ਹੁਣ ਕੌਣ ਕਰ ਰਿਹਾ ਹੈ ਈਰਾਨ ਦੀ ਅਗਵਾਈ? ਕਿਸ ਤਰ੍ਹਾਂ ਚੁਣਿਆ ਜਾਏਗਾ ਅਗਲਾ ਨੇਤਾ?
    Mar 2 2026
    ਅਯਾਤੁੱਲਾ ਅਲੀ ਖਾਮੇਨਈ ਦਾ 36 ਸਾਲ ਲੰਮਾ ਦੌਰ, ਜਿਸ ਦੌਰਾਨ ਉਹ ਈਰਾਨ ਦੀ ਰਾਜਨੀਤੀ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾ ਰਹੇ, ਅਚਾਨਕ ਸਮਾਪਤ ਹੋ ਗਿਆ ਹੈ। ਈਰਾਨ ਇਸ ਸਮੇਂ ਜੰਗ ਦੇ ਹਾਲਾਤਾਂ ਵਿੱਚ ਹੈ ਅਤੇ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਖਾਮੇਨਈ ਦੇ ਬਾਅਦ ਦੇਸ਼ ਦੀ ਵਾਗਡੋਰ ਕੌਣ ਸੰਭਾਲੇਗਾ। ਇਸ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।
    Show More Show Less
    6 mins
  • ਖ਼ਬਰਨਾਮਾ: ‘ਮਿਡਲ ਈਸਟ ਸੰਕਟ’ ਦੇ ਚੱਲਦਿਆਂ ਆਸਟ੍ਰੇਲੀਆ ਵਲੋਂ ਵਿਸ਼ੇਸ਼ ਹਦਾਇਤਾਂ ਜਾਰੀ
    Mar 2 2026
    ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨੇ ਇਜ਼ਰਾਈਲ ਅਤੇ ਈਰਾਨ ਵਿਚਲੇ ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਲਈ ਆਪਣੀ ਸਥਿਤੀ ਦਰਜ ਕਰਵਾਉਣ ਅਤੇ ਕੌਂਸਲਰ ਸਹਾਇਤਾ ਦੀ ਲੋੜ ਲਈ ਇੱਕ ਵੈੱਬਸਾਈਟ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਵਲੋਂ ਆਸਟ੍ਰੇਲੀਆਈ ਲੋਕਾਂ ਨੂੰ ਮੱਧ ਪੂਰਬ ਦੇ ਜ਼ਿਆਦਾਤਰ ਸਥਾਨਾਂ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿੱਚ ਬਹਿਰੀਨ, ਈਰਾਨ, ਇਰਾਕ, ਇਜ਼ਰਾਈਲ, ਕੁਵੈਤ, ਲੇਬਨਾਨ, ਫਲਿਸਤੀਨ, ਕਤਰ, ਸੀਰੀਆ, ਸੰਯੁਕਤ ਅਰਬ ਅਮੀਰਾਤ ਅਤੇ ਯਮਨ ਸ਼ਾਮਲ ਹਨ। ਹੋਰ ਵੇਰਵੇ ਲਈ ਸੁਣੋ ਇਹ ਖ਼ਬਰਨਾਮਾ...
    Show More Show Less
    5 mins
  • ਆਸਟ੍ਰੇਲੀਆ ਵਿੱਚ ਖੇਡਾਂ ਦੇ ਸਿਖਰ ਤੱਕ ਪਹੁੰਚਣ ਲਈ ਪੰਜਾਬੀਆਂ ਦਾ ਸਫ਼ਰ: ਰਾਹ, ਰੁਕਾਵਟਾਂ ਅਤੇ ਹੱਲ
    Mar 2 2026
    ਆਸਟ੍ਰੇਲੀਆ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੀ ਸ਼ਮੂਲੀਅਤ ਆਸਟ੍ਰੇਲੀਆ ‘ਚ ਖੇਡਾਂ ਦੇ ਸਿਖਰਲੇ ਰਾਸ਼ਟਰੀ ਪੱਧਰ ਤੇ ਕਿਵੇਂ ਵੱਧ ਸਕਦੀ ਹੈ? ਅਜਿਹੇ ਸੁਆਲਾਂ ਦੇ ਜੁਆਬ ਲੱਭਣ ਦੇ ਇਰਾਦੇ ਨਾਲ ਮੈਲਬਰਨ ਵਿੱਚ ਹੋਣ ਜਾ ਰਹੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਪਹਿਲੀ ਵਾਰ ਹੋਣ ਜਾ ਰਹੀ ਹੈ ਅੰਤਰਰਾਸ਼ਟਰੀ ਕੋਚਿਜ਼ ਕਾਨਫਰੰਸ। ਖੇਡ ਅਤੇ ਖਿਡਾਰੀਆਂ ਸਬੰਧੀ ਕਿਸ ਸੋਚ ਨਾਲ ਅੱਗੇ ਵੱਧ ਰਹੇ ਹਨ ਇਸਦੇ ਪ੍ਰਬੰਧਕ, ਆਓ ਜਾਣਦੇ ਹਾਂ ਇਸ ਪੌਡਕਾਸਟ ਦੇ ਜ਼ਰੀਏ।
    Show More Show Less
    26 mins
  • ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖਣ ਲਈ ਨਵੀਂ ਵੈੱਬਸਾਈਟ ਅਤੇ ਐਪ ਲਾਂਚ
    Mar 2 2026
    ਆਸਟ੍ਰੇਲੀਆ ਵਿੱਚ ਪੜ੍ਹ ਰਹੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਸਿਹਤ ਸੇਵਾਵਾਂ ਮਹਿੰਗੀਆਂ ਅਤੇ ਉਲਝਣ ਭਰੀਆਂ ਲੱਗਦੀਆਂ ਹਨ। ਇਸ ਸਮੱਸਿਆ ਦੇ ਹੱਲ ਲਈ ਅੰਤਰ-ਰਾਸ਼ਟਰੀ ਵਿਦਿਆਰਥੀਆਂ ਵੱਲੋਂ ਹੀ ਇੱਕ ਪਹਿਲਕਦਮੀ ਕੀਤੀ ਗਈ ਹੈ, ਜੋ Safe Down Under ਨਾਮਕ ਵੈੱਬਸਾਈਟ ਹੈ। ਇਹ ਘੱਟ ਲਾਗਤ ਵਾਲੀਆਂ ਅਤੇ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਸੇਵਾਵਾਂ ਆਸਾਨੀ ਨਾਲ ਲੱਭਣ ਵਿੱਚ ਮਦਦ ਕਰਦੀ ਹੈ। AusWISE NGO ਅਤੇ ਮੈਲਬਰਨ ਸੈਕਸ਼ੂਅਲ ਹੈਲਥ ਸੈਂਟਰ ਦੇ ਸਹਿਯੋਗ ਨਾਲ ਚੱਲ ਰਿਹਾ ਇਹ ਪ੍ਰੋਜੈਕਟ ਜਿਨਸੀ ਤੇ ਮਾਨਸਿਕ ਸਿਹਤ ਨਾਲ ਜੁੜੀਆਂ ਚਿੰਤਾਵਾਂ ਨੂੰ ਤੋੜਨ ਅਤੇ ਡਰ ਘਟਾਉਣ 'ਤੇ ਜ਼ੋਰ ਦਿੰਦਾ ਹੈ। ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਸੁਣੋ ਇਹ ਪੌਡਾਕਸਟ...
    Show More Show Less
    5 mins
  • ਸੜਕੀ ਮੌਤਾਂ ਦੀ ਵੱਧਦੀ ਗਿਣਤੀ ਚਿੰਤਾ ਦਾ ਵਿਸ਼ਾ, ਮਾਹਿਰਾਂ ਮੁਤਾਬਿਕ ਹਰ ਮੋਰਚੇ 'ਤੇ ਵਾਧੂ ਕਦਮ ਚੁੱਕਣ ਦੀ ਲੋੜ
    Feb 27 2026
    ਆਸਟ੍ਰੇਲੀਆ ਵਿੱਚ ਸੜਕ ਹਾਦਸਿਆਂ ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਅਤੇ ਦੇਸ਼ 2030 ਤੱਕ ਮੌਤਾਂ ਨੂੰ ਅੱਧਾ ਕਰਨ ਦੇ ਆਪਣੇ ਟੀਚੇ ਤੋਂ ਦੂਰ ਹੁੰਦਾ ਜਾ ਰਿਹਾ ਹੈ। ਪਿਛਲੇ ਸਾਲ 1300 ਤੋਂ ਵੱਧ ਲੋਕ ਸੜਕਾਂ ਉੱਤੇ ਮਾਰੇ ਗਏ, ਜਿਨ੍ਹਾਂ ਵਿੱਚ ਪੈਦਲ ਯਾਤਰੀ, ਸਾਈਕਲ ਸਵਾਰ ਅਤੇ ਈ-ਬਾਈਕ ਸਵਾਰ ਵੀ ਸ਼ਾਮਲ ਹਨ। ਤੇਜ਼ ਰਫ਼ਤਾਰ, ਧਿਆਨ ਭਟਕਣਾ ਅਤੇ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣਾ ਇਨ੍ਹਾਂ ਹਾਦਸਿਆਂ ਦੇ ਮੁੱਖ ਕਾਰਨ ਬਣੇ ਹੋਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਦਾ ਹੱਲ ਸਿਰਫ਼ ਸਰਕਾਰੀ ਨੀਤੀਆਂ ਨਾਲ ਨਹੀਂ, ਸਗੋਂ ਸੁਰੱਖਿਅਤ ਸੜਕ ਡਿਜ਼ਾਈਨ, ਡੂੰਘੀ ਜਾਂਚ ਅਤੇ ਹਰ ਡਰਾਈਵਰ ਦੇ ਜ਼ਿੰਮੇਵਾਰਾਨਾ ਵਿਵਹਾਰ ਨਾਲ ਹੀ ਸੰਭਵ ਹੈ। ਜ਼ਿਆਦਾ ਜਾਣਕਾਰੀ ਲਈ ਸੁਣੋ ਇਹ ਰਿਪੋਰਟ...
    Show More Show Less
    7 mins
  • ਖ਼ਬਰਾਂ ਫਟਾਫੱਟ: ਕਿਤੇ ਕੁਦਰਤ ਦੀ ਮਾਰ ਤੇ ਕਿਤੇ ਸਿਆਸੀ ਘਮਾਸਾਨ, ਆਸਟ੍ਰੇਲੀਆ ਤੋਂ ਪੰਜਾਬ ਤੱਕ ਸੁਣੋ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ
    Feb 27 2026
    ਸਿਡਨੀ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਅਚਾਨਕ ਆਏ ਹੜ੍ਹਾਂ ਨੇ ਹਾਲਾਤ ਗੰਭੀਰ ਕਰ ਦਿੱਤੇ ਹਨ, ਜਿਸ ਕਾਰਨ S-E-S ਨਿਊ ਸਾਊਥ ਵੇਲਜ਼ ਨੂੰ ਮਦਦ ਲਈ 450 ਤੋਂ ਵੱਧ ਕਾਲਾਂ ਮਿਲੀਆਂ ਹਨ। ਰਾਜਨੀਤੀ ਅਤੇ ਅਰਥਚਾਰੇ ਦੀ ਗੱਲ ਕਰੀਏ ਤਾਂ, ਫੈਡਰਲ ਖਜ਼ਾਨਚੀ ਜਿਮ ਚਾਲਮਰਸ 'ਤੇ ਮਈ ਦੇ ਬਜਟ ਦੀ ਪੇਸ਼ਕਾਰੀ ਤੋਂ ਪਹਿਲਾਂ ਮਹਿੰਗਾਈ ਨੂੰ ਨੱਥ ਪਾਉਣ ਲਈ ਦਬਾਅ ਵੱਧਦਾ ਜਾ ਰਿਹਾ ਹੈ। ਓਧਰ, ਪੰਜਾਬ 'ਚ ਵਿਧਾਇਕ ਸੁਖਪਾਲ ਖਹਿਰਾ ਨੇ ਸਰਕਾਰ ਵੱਲੋਂ ਉਨ੍ਹਾਂ ਦੇ ਘਰ ਨੂੰ ਢਾਹੁਣ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਇਸ ਨੂੰ ਸਿਆਸੀ ਰੰਜਿਸ਼ ਕਰਾਰ ਦਿੱਤਾ ਹੈ। ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...
    Show More Show Less
    4 mins
  • ਗਰਭ ਅਵਸਥਾ ਤੋਂ ਬੱਚੇ ਦੀ ਕਿਸ਼ੋਰ ਅਵਸਥਾ ਤੱਕ: ਆਸਟ੍ਰੇਲੀਆ ਵਿੱਚ ਪਰਿਵਾਰਾਂ ਨੂੰ ਕਿਵੇਂ ਮਿਲਦੇ ਹਨ ਹਜ਼ਾਰਾਂ ਡਾਲਰ ਦੇ ਭੁਗਤਾਨ?
    Feb 27 2026
    ਆਸਟ੍ਰੇਲੀਆ ਵਿੱਚ ਪਰਿਵਾਰ ਨੂੰ ਵਧਾਉਣ ਅਤੇ ਪਾਲਣ ਪੋਸ਼ਣ ਲਈ ਸਰਕਾਰ ਯੋਗ ਲੋਕਾਂ ਨੂੰ ਭੁਗਤਾਨ ਦਿੰਦੀ ਹੈ। ਗਰਭਅਵਸਥਾ, ਜਨਮ ਤੋਂ ਲੈ ਕੇ ਬੱਚਿਆਂ ਦੇ ਪਾਲਣ ਪੋਸ਼ਣ, ਚਾਇਲਡ ਕੇਅਰ, ਸਿਹਤ ਸੰਭਾਲ, ਸਕੂਲ ਅਤੇ ਪੜ੍ਹਾਈ ਦੇ ਨਾਲ ਨਾਲ ਕਿਸ਼ੋਰ ਅਵਸਥਾ ਤੱਕ, ਹਰ ਪਰਿਵਾਰ ਅਤੇ ਉਮਰ ਦੇ ਪੜਾਅ ਲਈ ਪਰਿਵਾਰਾਂ ਲਈ ਸਰਕਾਰੀ ਭੁਗਤਾਨ ਉਪਲਬਧ ਹਨ। ਪਰ ਇਨ੍ਹਾਂ ਭੁਗਤਾਨਾਂ ਤੱਕ ਪਹੁੰਚ ਕਿਵੇਂ ਕੀਤੀ ਜਾ ਸਕਦੀ ਹੈ ਅਤੇ ਤੁਹਾਡਾ ਪਰਿਵਾਰ ਕਿਹੜੇ ਭੁਗਤਾਨ ਲਈ ਯੋਗ ਹੈ? ਜਾਨਣ ਲਈ ਸੁਣੋ ਸਰਵਿਸਿਜ਼ ਆਸਟ੍ਰੇਲੀਆਿ ਵਿੱਚ ਸੇਵਾ ਨਿਭਾ ਰਹੀ ਪੰਜਾਬੀ ਮੂਲ ਦੀ ਅਧਿਕਾਰੀ ਜਯੋਤੀ ਦੇ ਨਾਲ ਐਸ ਬੀ ਐਸ ਪੰਜਾਬੀ ਦੀ ਇਹ ਗੱਲਬਾਤ।
    Show More Show Less
    12 mins
  • ਖ਼ਬਰਨਾਮਾ: ਬਾਲ ਸੰਭਾਲ ਵਿੱਚ ਸੁਰੱਖਿਆ ਸੁਧਾਰ ਲਾਗੂ, ਵਰਕਰ ਰਜਿਸਟਰ ਅਤੇ ਜ਼ਰੂਰੀ ਸਿਖਲਾਈ ਲਾਜ਼ਮੀ
    Feb 27 2026
    ਸੰਘੀ ਸਰਕਾਰ ਚਾਈਲਡ ਕੇਅਰ ਸੈਂਟਰਾਂ ਵਿੱਚ ਸੁਰੱਖਿਆ ਮਿਆਰਾਂ ਨੂੰ ਬਿਹਤਰ ਬਣਾਉਣ ਦੇ ਲਈ ਦੇਸ਼ ਭਰ ਦੇ ਚਾਈਲਡ ਕੇਅਰ ਸੈਂਟਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦਾ ਰਾਸ਼ਟਰੀ ਰਜਿਸਟਰ ਲਾਗੂ ਕਰ ਰਹੀ ਹੈ। ਸ਼ੁੱਕਰਵਾਰ 27 ਫਰਵਰੀ ਤੋਂ, ਸਟਾਫ ਕੋਲ ਆਪਣੇ ਰੁਜ਼ਗਾਰ ਦੇ ਵੇਰਵੇ ਦਰਜ ਕਰਨ ਲਈ ਇੱਕ ਮਹੀਨੇ ਦਾ ਸਮਾਂ ਹੋਏਗਾ। ਇਸ ਨਿਯਮ ਦੇ ਚਲਦੇ ਇੰਨ੍ਹਾ ਸੈਂਟਰਾਂ 'ਚ ਕਿਸੇ ਵੀ ਸਮਰੱਥਾ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਲਈ ਲਾਜ਼ਮੀ ਸਿਖਲਾਈ ਵੀ ਸ਼ੁਰੂ ਹੋ ਜਾਵੇਗੀ। ਇਹ ਸੁਧਾਰ ਦੇਸ਼ ਭਰ ਦੀਆਂ ਕਈ ਚਾਈਲਡ ਕੇਅਰ ਸੰਸਥਾਵਾਂ ਵਿੱਚ ਬੱਚਿਆਂ ਨਾਲ ਕਥਿਤ ਜਿਨਸੀ ਸ਼ੋਸ਼ਣ ਦੀ ਰਿਪੋਰਟਾਂ ਤੋਂ ਬਾਅਦ ਆਏ ਹਨ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।
    Show More Show Less
    4 mins