• What is Closing the Gap?  - ਜਾਣੋ ਕੀ ਹੈ ‘ਕਲੋਜ਼ਿੰਗ ਦ ਗੈਪ’?
    Apr 23 2025
    Australia has one of the highest life expectancies in the world. On average, Australians live to see their 83rd birthday. But for Aboriginal and Torres Strait Islander peoples, life expectancy is about eight years less. Closing the Gap is a national agreement designed to change that. By improving the health and wellbeing of First Nations, they can enjoy the same quality of life and opportunities as non-Indigenous Australians. - ਆਸਟ੍ਰੇਲੀਆ, ਦੁਨੀਆ ਦੇ ਸਭ ਤੋਂ ਉੱਚੇ ਜੀਵਨ ਔਸਤ ਵਾਲੇ ਮੁਲਕਾਂ ਵਿੱਚੋਂ ਇੱਕ ਹੈ। ਔਸਤਨ, ਆਸਟ੍ਰੇਲੀਆਈ ਲੋਕ 83 ਸਾਲ ਦੀ ਉਮਰ ਤੱਕ ਜਿਉਂਦੇ ਹਨ। ਪਰ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਲਈ, ਜੀਵਨ ਦੀ ਔਸਤ ਲਗਭਗ ਅੱਠ ਸਾਲ ਘੱਟ ਹੈ। ‘ਕਲੋਜ਼ਿੰਗ ਦ ਗੈਪ’ ਇੱਕ ਰਾਸ਼ਟਰੀ ਸਮਝੌਤਾ ਹੈ ਜੋ ਇਸ ਅੰਤਰ ਨੂੰ ਬਦਲਣ ਲਈ ਤਿਆਰ ਕੀਤਾ ਗਿਆ ਹੈ। ਇਹ ਸਮਝੌਤਾ ਫਸਟ ਨੇਸ਼ਨਜ਼ ਆਸਟ੍ਰੇਲੀਆਈ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਣ ਦੇ ਬਾਰੇ ਹੈ - ਤਾਂ ਜੋ ਉਹ ਦੂਜੇ ਆਸਟ੍ਰੇਲੀਆਈ ਲੋਕਾਂ ਵਾਂਗ ਜੀਵਨ ਦੀ ਗੁਣਵੱਤਾ ਅਤੇ ਮੌਕਿਆਂ ਦਾ ਆਨੰਦ ਮਾਣ ਸਕਣ।
    Show More Show Less
    7 mins
  • How to recover from floods and storms in Australia - ਆਸਟਰੇਲੀਆ ਵਿੱਚ ਹੜ੍ਹਾਂ ਅਤੇ ਤੂਫਾਨਾਂ ਤੋਂ ਕਿਵੇਂ ਉਭਰਨਾ ਹੈ
    Apr 18 2025
    Australia is experiencing more frequent and intense floods and storms. Once the winds calm and the water recedes, how do you return home safely? Experts speak on the essential steps to take after a disaster. - ਆਸਟ੍ਰੇਲੀਆ ਵਿੱਚ ਪਹਿਲਾਂ ਨਾਲੋਂ ਵੱਧ ਤੀਬਰ ਤੂਫਾਨ ਅਤੇ ਹੜ੍ਹ ਆ ਰਹੇ ਹਨ, ਜਿਸ ਕਾਰਨ ਭਾਈਚਾਰਿਆਂ ਨੂੰ ਰਿਕਵਰੀ ਲਈ ਲੰਮਾ ਰਸਤਾ ਤੈਅ ਕਰਨਾ ਪੈ ਰਿਹਾ ਹੈ। ਆਸਟ੍ਰੇਲੀਆ ਐਕਸਪਲੇਂਡ ਦੇ ਇਸ ਐਪੀਸੋਡ ਵਿੱਚ ਅਸੀਂ ਗੱਲ ਕਰਾਂਗੇ ਕਿ ਇੱਕ ਵਾਰ ਜਦੋਂ ਪਾਣੀ ਘੱਟ ਜਾਂਦਾ ਹੈ, ਤਾਂ ਤੁਸੀਂ ਸੁਰੱਖਿਅਤ ਘਰ ਕਿਵੇਂ ਵਾਪਸ ਆ ਸਕਦੇ ਹੋ, ਸਫਾਈ ਕਿਵੇਂ ਕਰਨੀ ਹੈ ਅਤੇ ਸਹਾਇਤਾ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੋ?
    Show More Show Less
    11 mins
  • Beyond books: How libraries build and support communities in Australia - ਕਿਤਾਬਾਂ ਤੋਂ ਵੀ ਅੱਗੇ: ਲਾਇਬ੍ਰੇਰੀਆਂ ਕਿਸ ਤਰ੍ਹਾਂ ਭਾਈਚਾਰਿਆਂ ਦਾ ਨਿਰਮਾਣ ਕਰਦੀਆਂ ਹਨ
    Apr 15 2025
    Australian public libraries are special places. Yes, they let you borrow books for free, but they also offer a wealth of programs and services, also free, and welcome everyone, from tiny babies to older citizens. - ਆਸਟ੍ਰੇਲੀਅਨ ਜਨਤਕ ਲਾਇਬ੍ਰੇਰੀਆਂ ਇੱਕ ਵਿਸ਼ੇਸ਼ ਸਥਾਨ ਹੁੰਦੀਆਂ ਹਨ। ਜੀ ਹਾਂ, ਉਹ ਤੁਹਾਨੂੰ ਮੁਫ਼ਤ ਵਿੱਚ ਕਿਤਾਬਾਂ ਉਧਾਰ ਲੈਣ ਦਿੰਦੀਆਂ ਹਨ। ਨਾਲ ਹੀ ਇਹ ਮੁਫ਼ਤ ਵਿੱਚ ਕਈ ਪ੍ਰਕਾਰ ਦੇ ਪ੍ਰੋਗਰਾਮਾਂ ਅਤੇ ਸੇਵਾਵਾਂ ਦਾ ਭੰਡਾਰ ਵੀ ਪੇਸ਼ ਕਰਦੀਆਂ ਹਨ, ਅਤੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਨਾਗਰਿਕਾਂ ਤੱਕ, ਸਾਰਿਆਂ ਦਾ ਸਵਾਗਤ ਕਰਦੀਆਂ ਹਨ ।
    Show More Show Less
    10 mins
  • How to vote in the federal election  - ਫੈਡਰਲ ਚੋਣਾਂ ‘ਚ ਵੋਟ ਪਾਉਣ ਬਾਰੇ ਜ਼ਰੂਰੀ ਜਾਣਕਾਰੀ
    Apr 4 2025
    On election day the Australian Electoral Commission anticipates one million voters to pass through their voting centres every hour. Voting is compulsory for everyone on the electoral roll, so all Australians should familiarise themselves with the voting process before election day. - ਆਉਣ ਵਾਲੀਆਂ ਫੈਡਰਲ ਚੋਣਾਂ ਵਿੱਚ ਅਠਾਰ੍ਹਾਂ ਮਿਲੀਅਨ ਆਸਟ੍ਰੇਲੀਅਨ ਲੋਕ ਇਨਰੋਲ ਕੀਤੇ ਜਾ ਚੁੱਕੇ ਹਨ। ਆਸਟ੍ਰੇਲੀਆ ਦਾ ਚੋਣ ਕਮਿਸ਼ਨ ਇਹ ਸੁਨਿਸ਼ਚਿਤ ਕਰਦਾ ਹੈ ਕਿ ਸਾਡੀ ਫੈਡਰਲ ਸਰਕਾਰ ਨੂੰ ਆਕਾਰ ਦੇਣ ਵਿੱਚ ਮਦਦ ਕਰਨ ਲਈ ਸਾਰੇ ਨਾਗਰਿਕਾਂ ਨੂੰ ਬਰਾਬਰ ਮੌਕਾ ਮਿਲੇ। ਜੇ ਤੁਸੀਂ ਵੋਟਰ ਸੂਚੀ ਵਿੱਚ ਹੋ ਤਾਂ ਤੁਹਾਨੂੰ ਵੋਟ ਪਾਉਣਾ ਲਾਜ਼ਮੀ ਹੈ।
    Show More Show Less
    10 mins
  • How far can you legally go to protect yourself from robbery in Australia? - ਆਸਟਰੇਲੀਆ ਵਿੱਚ ਆਪਣੇ ਆਪ ਨੂੰ ਡਕੈਤੀ ਤੋਂ ਬਚਾਉਣ ਲਈ ਤੁਸੀਂ ਕਾਨੂੰਨੀ ਤੌਰ 'ਤੇ ਕੀ ਕਰ ਸਕਦੇ ਹੋ?
    Apr 1 2025
    In Australia, robbery isn't just theft; it has specific legal definitions and consequences. This episode of Australia Explained podcast explores the types of crimes, including stealing. What does it mean legally? How can you protect yourself? And what support is available if it happens to you? - ਆਸਟ੍ਰੇਲੀਆ ਵਿੱਚ ਡਕੈਤੀ ਨੂੰ ਚੋਰੀ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਕਿਉਂਕਿ ਕਾਨੂੰਨ ਵਿੱਚ ਡਕੈਤੀ ਦੀ ਇੱਕ ਵਿਸ਼ੇਸ਼ ਪਰਿਭਾਸ਼ਾ ਹੈ ਅਤੇ ਇਸਦੇ ਗੰਭੀਰ ਨਤੀਜੇ ਹਨ। ਕਾਨੂੰਨੀ ਨਜ਼ਰੀਏ ਤੋਂ ਲੁੱਟ ਅਤੇ ਚੋਰੀ ਦਾ ਕੀ ਮਤਲਬ ਹੈ? ਤੁਸੀਂ ਆਪਣੀ ਰੱਖਿਆ ਕਿਵੇਂ ਕਰ ਸਕਦੇ ਹੋ? ਤੇ ਸਭ ਤੋਂ ਬੁਰੀ ਸਥਿਤੀ ਵਿੱਚ ਸਹਾਇਤਾ ਕਿੱਥੋਂ ਮਿਲ ਸਕਦੀ ਹੈ, ਇਹ ਜਾਨਣ ਲਈ ਸੁਣੋ ਆਸਟ੍ਰੇਲੀਆ ਐਕਸਪਲੇਂਡ ਦਾ ਇਹ ਖਾਸ ਐਪੀਸੋਡ....
    Show More Show Less
    11 mins
  • How to choose the right tutor for your child - ਆਪਣੇ ਬੱਚੇ ਲਈ ਸਹੀ ਟਿਊਟਰ ਕਿਵੇਂ ਚੁਣੀਏ?
    Mar 21 2025
    Tutoring is a booming industry in Australia, with over 80,000 tutors nationwide. Migrant families often spend big on tutoring, seeing education as the key to success. However, choosing the right tutor is essential to ensure a positive experience and real benefits for your child. - ਟਿਊਟਰਿੰਗ ਆਸਟ੍ਰੇਲੀਆ ਵਿੱਚ ਇੱਕ ਤੇਜ਼ੀ ਨਾਲ ਵੱਧ ਰਿਹਾ ਉਦਯੋਗ ਹੈ, ਜਿਸ ਵਿੱਚ ਦੇਸ਼ ਭਰ ਵਿੱਚ 80,000 ਤੋਂ ਵੱਧ ਟਿਊਟਰ ਹਨ। ਪ੍ਰਵਾਸੀ ਪਰਿਵਾਰ ਅਕਸਰ ਟਿਊਸ਼ਨ 'ਤੇ ਬਹੁਤ ਖਰਚ ਕਰਦੇ ਹਨ, ਕਿਉਂਕਿ ਉਹ ਸਿੱਖਿਆ ਨੂੰ ਸਫਲਤਾ ਦੀ ਕੁੰਜੀ ਮੰਨਦੇ ਹਨ। ਹਾਲਾਂਕਿ, ਆਪਣੇ ਬੱਚੇ ਲਈ ਸਕਾਰਾਤਮਕ ਅਨੁਭਵ ਅਤੇ ਅਸਲ ਲਾਭ ਯਕੀਨੀ ਬਣਾਉਣ ਲਈ ਸਹੀ ਟਿਊਟਰ ਚੁਣਨਾ ਜ਼ਰੂਰੀ ਹੈ।
    Show More Show Less
    9 mins
  • First Nations languages: A tapestry of culture and identity - ਮੂਲ ਵਸੀਆਂ ਦੀਆਂ ਭਾਸ਼ਾਵਾਂ: ਸਭਿਆਚਾਰ ਅਤੇ ਪਹਿਚਾਣ ਦਾ ਇੱਕ ਤਾਣਾਬਾਣਾ
    Mar 18 2025
    Anyone new to Australia can appreciate how important it is to keep your mother tongue alive. Language is integral to your culture and Australia's Indigenous languages are no different, connecting people to land and ancestral knowledge. They reflect the diversity of Australia’s First Nations peoples. More than 100 First Nations languages are currently spoken across Australia. Some are spoken by only a handful of people, and most are in danger of being lost forever. But many are being revitalised. In today’s episode of Australia Explained we explore the diversity and reawakening of Australia’s First languages. - ਆਸਟ੍ਰੇਲੀਆ ਵਿੱਚ ਨਵਾਂ ਆਇਆ ਕੋਈ ਵੀ ਵਿਅਕਤੀ ਇਹ ਸਮਝ ਸਕਦਾ ਹੈ ਕਿ ਆਪਣੀ ਮਾਂ-ਬੋਲੀ ਨੂੰ ਜਿਊਂਦਾ ਰੱਖਣਾ ਕਿੰਨਾ ਮਹੱਤਵਪੂਰਨ ਹੈ। ਭਾਸ਼ਾ ਤੁਹਾਡੇ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਅਤੇ ਆਸਟ੍ਰੇਲੀਆ ਦੀਆਂ ਮੂਲ ਭਾਸ਼ਾਵਾਂ ਵੀ ਇਸ ਤੋਂ ਅਲੱਗ ਨਹੀਂ ਹਨ, ਜੋ ਲੋਕਾਂ ਨੂੰ ਜ਼ਮੀਨ ਅਤੇ ਪੁਰਖਿਆਂ ਦੇ ਗਿਆਨ ਨਾਲ ਜੋੜਦੀਆਂ ਹਨ। ਇਹ ਆਸਟ੍ਰੇਲੀਆ ਦੇ ਮੂਲ ਵਾਸੀਆਂ ਦੀ ਵਿਭਿੰਨਤਾ ਨੂੰ ਦਰਸਾਉਂਦੀਆਂ ਹਨ। ਇਸ ਵੇਲੇ ਆਸਟ੍ਰੇਲੀਆ ਭਰ ਵਿੱਚ 100 ਤੋਂ ਵੱਧ ਫਸਟ ਨੇਸ਼ਨਜ਼ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੁਝ ਸਿਰਫ ਮੁੱਠੀ ਭਰ ਲੋਕਾਂ ਵੱਲੋਂ ਬੋਲੀਆਂ ਜਾਂਦੀਆਂ ਹਨ, ਅਤੇ ਬਹੁਤੀਆਂ ਹਮੇਸ਼ਾ ਲਈ ਖਤਮ ਹੋਣ ਦੇ ਖ਼ਤਰੇ ਵਿੱਚ ਹਨ। ਪਰ ਕਈ ਭਾਸ਼ਾਵਾਂ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਅੱਜ ਦੇ Australia Explained ਐਪੀਸੋਡ ਵਿੱਚ ਅਸੀਂ ਆਸਟ੍ਰੇਲੀਆ ਦੀਆਂ ਪਹਿਲੀਆਂ ਭਾਸ਼ਾਵਾਂ ਦੀ ਵਿਭਿੰਨਤਾ ਅਤੇ ਉਨ੍ਹਾਂ ਦੇ ਪੁਨਰ ਜਾਗਰਣ ਦੀ ਪੜਚੋਲ ਕਰਾਂਗੇ।
    Show More Show Less
    9 mins
  • How to resolve divorce disputes without going to court - ਤਲਾਕ ਦੇ ਝਗੜਿਆਂ ਨੂੰ ਅਦਾਲਤ ਵਿੱਚ ਜਾਏ ਬਗੈਰ ਕਿਵੇਂ ਸੁਲਝਾਇਆ ਜਾ ਸਕਦਾ ਹੈ
    Mar 14 2025
    Divorce is one of the most stressful transitions people can experience in life. Given the high financial and emotional costs of going to court, the Australian legal system incentivises mediation and family dispute resolution alternatives prior to litigation. - ਤਲਾਕ ਜੀਵਨ ਦੀਆਂ ਸਭ ਤੋਂ ਵੱਧ ਤਣਾਅਪੂਰਨ ਤਬਦੀਲੀਆਂ ਵਿੱਚੋਂ ਇੱਕ ਹੈ। ਅਦਾਲਤ ਵਿੱਚ ਜਾਣ ਦੇ ਉੱਚੇ ਵਿੱਤੀ ਅਤੇ ਭਾਵਨਾਤਮਕ ਖਰਚਿਆਂ ਦੇ ਮੱਦੇਨਜ਼ਰ, ਆਸਟ੍ਰੇਲੀਅਨ ਕਾਨੂੰਨੀ ਪ੍ਰਣਾਲੀ ਮੁਕੱਦਮੇਬਾਜ਼ੀ ਤੋਂ ਪਹਿਲਾਂ ਵਿਚੋਲਗੀ ਅਤੇ ਪਰਿਵਾਰਕ ਝਗੜੇ ਦੇ ਹੱਲ ਦੇ ਵਿਕਲਪਾਂ ਨੂੰ ਉਤਸ਼ਾਹਿਤ ਕਰਦੀ ਹੈ।
    Show More Show Less
    11 mins